ਡੇਅਰੀ ਉੱਦਮ ਸਿਖਲਾਈ

ਪੰਜਾਬ  ਡੇਅਰੀ ਵਿਕਾਸ ਬੋਰਡ
ਲਾਈਵਸਟੌਕ ਕੰਪਲੈਕਸ, ਚੌਥੀ ਮੰਜਿਲ,

           ਸੈਕਟਰ-68, ਐਸ..ਐਸ. ਨਗਰ, ਮੋਹਾਲੀ-160062,

ਈਮੇਲ- director_dairy@rediffmail.com, ਵੈਬਸਾਈਟ www.pddb.in   
ਡੇਅਰੀ ਉੱਦਮ ਸਿਖਲਾਈ ਪ੍ਰਾਪਤ ਕਰੋ
ਨਿਪੁੰਨ ਅਤੇ ਸਵੈ ਨਿਰਭਰ ਡੇਅਰੀ ਉੱਦਮੀ ਬਣੋ

   ਡੇਅਰੀ ਫਾਰਮਰਾਂ ਲਈ ਇਹ ਸਿਖਲਾਈ ਹਾਸਲ ਕਰਨ ਦਾ ਇੱਕ ਹੋਰ ਮੌਕਾ
  ਚਾਰ ਹਫਤੇ ਦਾ ਨਵਾਂ ਬੈਚ ਮਿਤੀ 21-5-2018 ਤੋਂ ਸੁਰੂ
ਦਾਖਲੇ ਦੀ ਪਾਤਰਤਾ
     ਉਮਰ  18-45 ਸਾਲ, ਘੱਟੋ ਘੱਟ 10ਵੀਂ ਪਾਸ, ਘੱਟੋ ਘੱਟ 5 ਦੁਧਾਰੂ ਪਸੂਆਂ ਦਾ ਫਾਰਮ 
ਸਿਖਲਾਈ ਫੀਸ 
5000/-ਰੁਪ (ਜਨਰਲ ਕੈਟਾਗਰੀ ਲਈ) ਅਤੇ 4000/- ਰੁਪਏ(ਅ ਜਾਤੀ ਲਈ)
ਫੀਸ ਇੰਟਰਵਿਊ ਵਾਲੇ ਦਿਨ ਮੌਕੇ ਤੇ ਹੀ ਜਮਾਂ ਕਰਵਾਉਣੀ ਹੋਵੇਗੀ|
ਪ੍ਰੋਸਪੈਕਟਸ 
100/- ਰੁਪਏ ਦੇ ਭੁਗਤਾਨ ਉਪਰੰਤ ਡੇਅਰੀ ਵਿਕਾਸ ਵਿਭਾਗ, ਪੰਜਾਬ ਦੇ ਸਮੂਹ ਜਿਲ੍ਹਾ ਦਫਤਰਾਂ ਅਤੇ ਸਬੰਧਤ ਸਿਖਲਾਈ ਕੇਂਦਰਾਂ ਤੇ ਉਪਲੱਬਧ |
ਦਾਖਲਾ ਬਿਨੈ ਪੱਤਰ ਜਮਾਂ ਕਰਵਾਉਣ ਦੀ ਵਿਧੀ 
ਪ੍ਰਾਸਪੈਕਟਸ ਵਿੱਚ ਨੱਥੀ ਬਿਨੈ ਪੱਤਰ ਮੁਕੰਮਲ ਭਰਕੇ ਅਤੇ ਸਬੰਧਤ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਤੋਂ ਤਸਦੀਕ ਕਰਵਾਕੇ ਆਪਣੇ ਪਹਿਲੇ ਤਰਜੀਹੀ ਸਿਖਲਾਈ ਕੇਂਦਰ ਤੇ ਜਮ੍ਹਾਂ ਕਰਵਾਇਆ ਜਾ ਸਕਦਾ ਹੈ ਜਾਂ ਇੰਟਰਵਿਊ ਸਮੇਂ ਦਸਤਾਵੇਜਾਂ ਸਮੇਤ ਨਾਲ ਲਿਆਂਦਾ ਜਾ ਸਕਦਾ ਹੈ|
ਚੋਣ ਪ੍ਰਕਿਰਿਆ 
ਯੋਗ ਉਮੀਦਵਾਰਾਂ ਦੀ ਚੋਣ ਵਿਭਾਗੀ ਚੋਣ ਕਮੇਟੀਆਂ ਵੱਲੋਂ ਸਬੰਧਤ ਸਿਖਲਾਈ ਕੇਂਦਰਾਂ ਤੇ ਮਿਤੀ    14-5-2018  ਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ  ਕੀਤੀ ਜਾਵੇਗੀ|
ਸਬੰਧਤ ਸਿਖਲਾਈ ਕੇਂਦਰਾਂ ਦੇ ਨਾਮ 
ਚਤਾਮਲੀ (ਜਿਲ੍ਹਾ ਰੋਪੜ), ਬੀਜਾ (ਜਿਲ੍ਹਾ ਲੁਧਿਆਣਾ), ਫਗਵਾੜਾ (ਜਿਲਾ ਕਪੂਰਥਲਾ), ਸਰਦੂਲਗੜ (ਜਿਲ੍ਹਾ ਮਾਨਸਾ), ਵੇਰਕਾ (ਜਿਲ੍ਹਾ ਅਮ੍ਰਿਤਸਰ), ਗਿੱਲ (ਜਿਲ੍ਹਾ ਮੋਗਾ) ਅਤੇ ਅਬੁੱਲ ਖੁਰਾਨਾ (ਜਿਲ੍ਹਾ ਸ੍ਰੀ ਮੁਕਤਸਰ ਸਾਹਿਬ)
ਵਧੇਰੇ ਜਾਣਕਾਰੀ ਲਈ 0172-5027285  ਹੈਲਪਲਾਈਨ ਨੰਬਰਾਂ ਤੇ ਸੰਪਰਕ ਕੀਤਾ ਜਾਵੇ